-
Roop Sandhu Sikh Posts
ਜਦੋਂ ਜਥੇਦਾਰ ਬਾਬਾ ਦਰਬਾਰਾ ਸਿੰਘ ਨੇ ਸੰਨ 1733 ਵਿਚ ਲਾਹੌਰ ਦਰਬਾਰ ਦੀ ਭੇਜੀ ਨਵਾਬੀ ਠੁਕਰਾਉਂਦੇ ਹੋਏ ਇਹ ਬੋਲ ਕਹੇ ਸਨ। ਦਰਬਾਰੈ ਸਿੰਘ ਅਗਯੋਂ ਕਹੀ । ਅਸੀਂ ਨਵਾਬੀ ਕਦ ਚਹੈਂ ਲਹੀ । ਹਮ ਕੋ ਸਤਿਗੁਰ ਬਚਨ ਪਾਤਸ਼ਾਹੀ । ਹਮ ਕੋ ਜਾਪਤ ਢਿਗ ਸੋਊ ਆਹੀ । ਹਮ ਰਾਖਤ ਪਾਤਿਸ਼ਾਹੀ ਦਾਵਾ । ਜਾਂ ਇਤ ਕੋ ਜਾਂ ਅਗਲੋ ਪਾਵਾ । ਜੋ ਸਤਿਗੁਰ ਸਿੱਖਨ ਕਹੀ ਬਾਤ । ਹੋਗ ਸਾਈ ਨਹਿ ਖਾਲੀ ਜਾਤ । ਧਰੂ ਵਿਧਰਤ ਔ ਧਵਲ ਡੁਲਾਇ। ਸਤਿਗੁਰ ਬਚਨ ਨਾ ਖਾਲੀ ਜਾਇ। ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਇ। ਜਹਿੰ ਜਹਿੰ ਬਹੈ ਜ਼ਮੀਨ ਮਲ ਤਹਿੰ ਤਹਿੰ ਤਖਤ ਬਨਾਇ ਖਾਲਸਾ ਆਪਣੇ ਘੋੜੇ ਦੀ ਕਾਠੀ ਤੇ ਹੀ ਬਾਦਸ਼ਾਹੀ ਮਾਣਦਾ ਸੀ। ਅਕਾਲ ਪੁਰਖ ਦਾ ਪ੍ਰੇਮ ਜੀਵਨ ਦੀ ਟੇਕ ਸੀ , ਗੁਰੂ ਦੀ ਬਾਣੀ ਹਿਰਦੇ ਨੂੰ ਪ੍ਰਫੁੱਲਤ ਕਰਦੀ ਸੀ , ਖੁੱਲ੍ਹੇ ਅਸਮਾਨੀ, ਜੰਗਲਾਂ ਵਿਚ , ਰੋਹੀਆਂ ਅਤੇ ਰੇਤ ਦੇ ਟਿੱਬਿਆਂ ਉੱਤੇ ਖਾਲਸੇ ਦੇ ਤਖ਼ਤ ਸਜਦੇ ਸਨ। ਸਿਦਕ, ਗੁਰੂ ਦੇ ਹਾਜ਼ਰ ਨਾਜ਼ਰ ਹੋਣ ਦਾ ਭਰੋਸਾ, ਆਤਮਾ ਦੀ ਅਮਰਤਾ ਦਾ ਦ੍ਰਿੜ ਵਿਸ਼ਵਾਸ ਵਰਗੇ ਦੈਵੀ ਗੁਣ ਸਿੰਘਾ ਨੂੰ ਚੜਦੀ ਕਲਾ ਵਿਚ ਰਖਦੇ ਸਨ। ਜਪੁਜੀ ਅਤੇ ਜਾਪੁ , ਸੁਖਮਨੀ ਅਤੇ ਚੰਡੀ ਦਾ ਸੁਮੇਲ ਸੰਤ-ਸਿਪਾਹੀਆਂ ਨੂੰ ਅਲੌਕਿਕ ਵਿਸਮਾਦ ਅਤੇ ਖੇੜਾ ਬਖਸ਼ਦਾ ਸੀ। ਅੱਜ ਅਸੀਂ ਕਿੱਥੇ ਖੜੇ ਹਾਂ
-
Roop Sandhu Sikh Posts
Subscribe to:
Posts (Atom)